ਨਾਬਾਲਾਗਾ ਨੂੰ ਵਰਗਲਾ ਕੇ ਫ਼ਰਾਰ ਨੌਜਵਾਨ ਕਾਬੂ

5 mins read
ਨਾਬਾਲਾਗਾ ਨੂੰ ਵਰਗਲਾ ਕੇ ਫ਼ਰਾਰ ਨੌਜਵਾਨ ਕਾਬੂ

ਥਾਣਾ ਮਕਸੂਦਾਂ ਦੀ ਪੁਲਿਸ ਨੇ ਨਾਬਾਲਗਾ ਨੂੰ ਵਰਗਲਾ ਕੇ ਫਰਾਰ ਹੋਏ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਫਰਵਰੀ ਮਹੀਨੇ ‘ਚ ਅੌਰਤ ਬੇਵਕੀ ਬੇਰੀ ਵਾਸੀ ਬਿਹਾਰ, ਹਾਲ ਵਾਸੀ ਕਿਰਾਏਦਾਰ ਪੰਜਾਬੀ ਬਾਗ਼ ਜਲੰਧਰ ਨੇ ਇਤਲਾਹ ਦਿੱਤੀ ਸੀ ਕਿ ਉਸ ਦੀਆਂ ਦੋ ਨਾਬਾਲਗ ਲੜਕੀਆਂ ਨੂੰ ਮੁਨੀਸ਼ ਕੁਮਾਰ ਪਿੰਡ ਫਰਕੀਆ ਜ਼ਿਲ੍ਹਾ ਆਹਰੀਆ ਬਿਹਾਰ ਤੇ ਪੰਕਜ ਕੁਮਾਰ ਥਾਣਾ ਰਾਣੀ ਗੰਜ ਜ਼ਿਲ੍ਹਾ ਆਹਰੀਆ ਵਰਗਲਾ ਕੇ ਨਾਲ ਲੈ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਤੇ ਭਾਲ ਕੀਤੀ ਜਾ ਰਹੀ ਸੀ ਜਿਸ ਸਬੰਧੀ ਇਤਲਾਹ ਮਿਲਣ ‘ਤੇ ਥਾਣੇਦਾਰ ਮੇਜਰ ਸਿੰਘ ਸਮੇਤ ਪੁਲਿਸ ਵੱਲੋਂ ਪੰਕਜ ਕੁਮਾਰ ਯਾਦਵ ਨੂੰ ਥਾਣਾ ਰਾਣੀਗੰਜ ਜ਼ਿਲਾ ਆਹਰੀਆ ਬਿਹਾਰ ਤੋਂ ਨਾਬਾਲਗ ਲੜਕੀ ਸਮੇਤ ਕਾਬੂ ਕਰ ਕੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਨਾਬਾਲਗਾ ਦਾ ਡਾਕਟਰੀ ਮੁਆਇਨਾ ਕਰਵਾ ਕੇ ਉਸ ਦੀ ਮਾਤਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਪੰਕਜ ਕੁਮਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਮਨੀਸ਼ ਕੁਮਾਰ ਅਜੇ ਵੀ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published.

Previous Story

ਕੈਪਟਨ ਅਮਰਿੰਦਰ ਸਿੰਘ ਸਿਰੇ ਦਾ ਝੂਠਾ ਹੈ ਕਾਂਗਰਸ ਹਾਈਕਮਾਨ ਨੇ ਹੀ ਸਾਬਤ ਕਰਤਾ : ਮਲਕੀਤ ਚੁੰਬਰ

Next Story

ਗਾਇਕ ਮਾਣਕ ਸੁਰਜੀਤ ਗਾਇਕਾ ਪਵਨਦੀਪ ਕੌਰ ਨਵੇ ਟਰੈਕ ਸੁਚੱਜੀ ਕੁੜੀ ਨਾਲ ਚਰਚਾ ਵਿੱਚ

Latest from Blog