ਹੁਣ ਹਿਮਾਚਲ ਜਾਣ ਵਾਲੇ ਯਾਤਰੀਆਂ ਲਈ ਕੋਈ ਈ-ਪਾਸ ਲਾਜ਼ਮੀ ਨਹੀਂ

27 views
4 mins read

ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ ਮੰਗਲਵਾਰ ਨੂੰ ਮੁੱਖ ਮੰਤਰਾ ਜੈਰਾਮ ਠਾਕੁਰ ਦੀ ਪ੍ਰਧਾਨਗੀ ‘ਚ ਕਰਵਾਈ ਗਈ। ਬੈਠਕ ‘ਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਕੈਬਨਿਟ ਨੇ ਵੱਡਾ ਫ਼ੈਸਲਾ ਲੈਂਦਿਆਂ ਪਹਿਲੀ ਜੁਲਾਈ ਤੋਂ ਬਾਹਰੀ ਸੂਬਿਆਂ ਲਈ ਹਰੇਕ ਤਰ੍ਹਾਂ ਦੀਆਂ ਬੱਸ ਸੇਵਾਵਾਂ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਸੂਬੇ ‘ਚ ਦਾਖ਼ਲੇ ਲਈ ਈ-ਕੋਵਿਡ ਪਾਸ ਦੀ ਸ਼ਰਤ ਵੀ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਬੇ ‘ਚ ਪਹਿਲੀ ਜੁਲਾਈ ਤੋਂ ਸ਼ਕਤੀਪੀਠਾਂ ਸਮੇਤ ਹੋਰ ਮੰਦਰ ਦਰਸ਼ਨ ਲਈ ਖੋਲ੍ਹ ਦਿੱਤੇ ਜਾਣਗੇ ਪਰ ਸਮੂਹਿਕ ਪ੍ਰਰੋਗਰਾਮਾਂ ‘ਤੇ ਰੋਕ ਰਹੇਗੀ। ਇਸੇ ਤਰ੍ਹਾਂ ਵਿਆਹਾਂ ਤੇ ਹੋਰ ਸਮਾਗਮਾਂ ਤੇ ਹੁਣ ਖੁੱਲ੍ਹੀਆਂ ਥਾਵਾਂ ‘ਚ 100 ਲੋਕ ਸ਼ਾਮਲ ਹੋ ਸਕਣਗੇ। ਉਥੇ ਹਾਲ ਜਾਂ ਬੰਦ ਥਾਵਾਂ ‘ਚ 50 ਲੋਕ ਸ਼ਾਮਲ ਹੋ ਸਕਣਗੇ। ਸਾਰੀਆਂ ਦੁਕਾਨਾਂ ਹੁਣ ਸਵੇਰੇ ਨੌਂ ਤੋਂ ਰਾਤ ਅੱਠ ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਬਾਰ ਤੇ ਰੈਸਟੋਰੈਂਟ ਰਾਤ 10 ਵਜੇ ਤਕ ਖੁੱਲ੍ਹੇ ਰੱਖੇ ਜਾ ਸਕਦੇ ਹਨ। ਪਹਿਲੀ ਜੁਲਾਈ ਤੋਂ ਸਾਰੇ ਮੁਲਾਜ਼ਮ ਦਫ਼ਤਰ ਆਉਣਗੇ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਮਾਣ ਭੱਤਾ, ਕੱਚੇ ਅਤੇ ਕੰਟਰੈਕਟ ਮੁਲਾਜ਼ਮ ਮੋਰਚਾ ਪੰਜਾਬ ਵਲੋ ਪੰਜਾਬ ਸਰਕਾਰ ਨੂੰ ਮੰਗ ਪੱਤਰ

Next Story

ਡੀਸੀ ਨੇ ਖ਼ੂਨ ਦਾਨ ਕਰਕੇ ਕੀਤਾ ਕੈਂਪ ਦਾ ਉਦਘਾਟਨ

Latest from Blog