ਅਹਾਤੇ ਅੰਦਰ ਜ਼ਬਰਦਸਤੀ ਦਾਖ਼ਲ ਹੋ ਕੇ ਪੀਤੀ ਸ਼ਰਾਬ, ਕੀਤੀ ਹੁੱਲੜਬਾਜ਼ੀ

28 views
6 mins read

ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਏ ਕੁਝ ਨੌਜਵਾਨਾਂ ਨੇ ਅਹਾਤੇ ਵਿਚ ਖੂਬ ਹੁੱਲੜਬਾਜ਼ੀ ਕੀਤੀ । ਅਹਾਤੇ ਦੇ ਨੌਕਰਾਂ ਵੱਲੋਂ ਰੋਕਣ ‘ਤੇ ਮੁਲਜ਼ਮਾਂ ਨੇ ਕੁਰਸੀ ਮਾਰ ਕੇ ਐੱਲਈਡੀ ਤੋੜ ਦਿੱਤੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਅਹਾਤੇ ਦੇ ਨੌਕਰਾਂ ਦੀ ਕੁੱਟਮਾਰ ਕੀਤੀ ਅਤੇ ਬੈਗ ‘ਚੋਂ ਨਕਦੀ ਕੱਢ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਬਾਜੜਾ ਕਾਲੋਨੀ ਵਾਸੀ ਰਵੀ ਖੋਸਲਾ ਦੇ ਬਿਆਨਾਂ ‘ਤੇ ਗੋਲਡੀ ਬਾਜਵਾ, ਅਨੂ, ਕਮਲ, ਰਾਣਾ ਰਾਜਪੂਤ ਅਤੇ ਇਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰਵੀ ਖੋਸਲਾ ਨੇ ਦੱਸਿਆ ਕਿ ਬਸਤੀ ਜੋਧੇਵਾਲ ਦੇ ਨੇੜੇ ਉਹ ਅਹਾਤਾ ਚਲਾਉਂਦਾ ਹੈ। ਲਾਕਡਾਊਨ ਕਾਰਨ ਅਹਾਤਾ ਬੰਦ ਸੀ। ਦੁਪਹਿਰ ਵੇਲੇ ਸਾਰੇ ਮੁਲਜ਼ਮ ਜ਼ਬਰਦਸਤੀ ਅਹਾਤੇ ਅੰਦਰ ਵੜ ਆਏ ਅਤੇ ਸ਼ਰਾਬ ਪੀਣ ਲੱਗ ਪਏ। ਸ਼ਰਾਬੀ ਹਾਲਤ ਵਿਚ ਮੁਲਜ਼ਮ ਆਪਸ ਵਿਚ ਝਗੜਾ ਕਰ ਕੇ ਹੁੱਲੜਬਾਜ਼ੀ ਕਰਨ ਲੱਗ ਪਏ। ਨੌਕਰਾਂ ਨੇ ਜਦ ਉਨਾਂ੍ਹ ਨੂੰ ਰੋਕਿਆ ਤਾਂ ਮੁਲਜ਼ਮਾਂ ਨੇ ਕੁਰਸੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਮੁਲਜ਼ਮ ਨੇ ਕੁਰਸੀ ਮਾਰ ਕੇ ਐੱਲਈਡੀ ਤੋੜ ਦਿੱਤੀ ਤੇ ਵਰਕਰਾਂ ਦੀ ਕੁੱਟਮਾਰ ਕੀਤੀ। ਜਾਣ ਵੇਲੇ ਮੁਲਜ਼ਮ ਅਹਾਤੇ ‘ਚ ਪਏ ਬੈਗ ‘ਚੋਂ 5200 ਰੁਪਏ ਦੀ ਨਕਦੀ ਕੱਢ ਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਦਰੇਸੀ ਦੇ ਏਐੱਸਆਈ ਬਲਵਿੰਦਰ ਰਾਮ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨਾਂ੍ਹ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ACTIVE
This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਬਜ਼ੁਰਗ ਅੌਰਤ ਕੋਲੋਂ ਲੁੱਟੀ ਨਗਦੀ

Next News

ਗੱਡੀ ਦੀ ਜ਼ਮਾਨਤ ਲਈ ਫ਼ਰਜ਼ੀ ਦਸਤਾਵੇਜ਼ ਲਾਉਣ ਵਾਲੇ ਤਿੰਨ ਕਾਬੂ