ਥਾਣਾ ਸਦਰ ਪੁਲਿਸ ਨਕੋਦਰ ਨੇ ਮੋਟਰ ਸਾਇਕਲ ਸਵਾਰ ਨੌਜਵਾਨ ਨੂੰ 500 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ।

26 views
7 mins read

ਸੀਨੀਅਰ ਪੁਲਿਸ ਕਪਤਾਨ, IPS.ਨਵੀਨ ਸਿੰਗਲਾ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਨਵਨੀਤ ਸਿੰਘ ਮਾਹਲ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਨਕੋਦਰ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦੀ ਦੇਖਰੇਖ ਹੇਠ ਥਾਣਾ ਸਦਰ ਨਕੋਦਰ ਦੇ ਏ.ਐਸ.ਆਈ ਕੇਵਲ ਸਿੰਘ 1298/ASR ਸਮੇਤ ਪੁਲਿਸ ਪਾਰਟੀ ਨੇ ਪਿੰਡ ਕੰਗ ਸਾਹਬੂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਨਾਕਾਬੰਦੀ ਦੇ ਦੌਰਾਨ ਜਲੰਧਰ ਸ਼ਹਿਰ ਵੱਲੋ ਆ ਰਹੇ ਮੋਟਰ ਸਾਇਕਲ ਨੰਬਰੀ PB08-DJ-4175 ਮਾਰਕਾ ਪਲਟੀਨਾ ਜਿਸਨੂੰ ਕਿ ਬਿਕਰਮਜੀਤ ਸਿੰਘ ਉਰਫ ਅਭੀ ਪੁੱਤਰ ਲਖਵਿੰਦਰਜੀਤ ਸਿੰਘ ਵਾਸੀ ਪਿੰਡ ਕਾਹਨੂੰਵਾਲ ਬਟਾਲਾ ਰੋਡ ਹਾਲ ਵਾਸੀ ਬੈਂਕ ਸਾਇਡ ਟੈਗੋਰ ਹਸਪਤਾਲ ਮੁਹੱਲਾ ਸੰਗਤ ਸਿੰਘ ਨਗਰ ਡਵੀਜ਼ਨ ਨੰਬਰ 2 ਜਲੰਧਰ ਚਲਾ ਰਿਹਾ ਸੀ, ਉਸ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਰੋਕਿਆ ਗਿਆ ਅਤੇ ਉਸਦੇ ਮੋਟਰ ਸਾਇਕਲ ਦੀ ਤਲਾਸ਼ੀ ਦੇ ਦੌਰਾਨ ਮੋਟਰ ਸਾਇਕਲ ਦੀ ਸੀਟ ਹੇਠੋਂ 500 ਗ੍ਰਾਮ ਅਫੀਮ ਬ੍ਰਾਮਦ ਹੋਈ। ਤਫਤੀਸ਼ ਦੇ ਦੌਰਾਨ ਅਰੋਪੀ ਬਿਕਰਮਜੀਤ ਸਿੰਘ ਉਰਫ ਅਭੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਇਹ ਅਫੀਮ ਇਸਨੇ ਕਿਸ ਪਾਸੋਂ ਲਈ ਸੀ, ਅਤੇ ਕਿੱਥੇ ਸਪਲਾਈ ਦੇਣ ਜਾ ਰਿਹਾ ਦੀ। ਥਾਣਾ ਸਦਰ ਮੁੱਖੀ ਅਮਨ ਸੈਣੀ ਨੇ ਕਿਹਾ ਕਿ ਇਸ ਮਾਮਲੇ ‘ ਚ ਜਾਂਚ ਪੜਤਾਲ ਜਾਰੀ ਹੈ, ਜੇਕਰ ਪੁੱਛਗਿਛ ਦਰਮਿਆਨ ਹੋਰ ਕੋਈ ਵੀ ਤੱਥ ਉਭਰਕੇ ਸਾਹਮਣੇ ਆਉਂਦਾ ਹੈ, ਤਾਂ ਉਸਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕਾਬੂ ਕੀਤੇ ਅਰੋਪੀ ਦੇ ਖਿਲਾਫ ਮੁੱਕਦਮਾ ਨੰਬਰ 105 ਮਿਤੀ 29.05.2021 ਅ/ਧ 18- B-61-85 NDPS ACT ਦੇ ਅਧੀਨ ਦਰਜ਼ ਕਰਨ ਉਪਰਾਂਤ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous News

    ਫੀਡਫਰੰਟ ਦੀ ਨਕੋਦਰ ਟੀਮ ਨੇ ਕੀਤੀ ਥਾਣਾ ਸਦਰ ਐੱਸ ਐੱਚ ਓ ਅਮਨ ਸੈਣੀ ਨਾਲ ਖ਼ਾਸ ਸਵਾਗਤੀ ਮੁਲਾਕਾਤ

    Next News

    ਤੁਰ ਗਿਆ ਕੌਮ ਦਾ ਹੀਰਾ ਵੇ ਵਖਤੀ ਰੁੱਤੇ : ਮਲਕੀਤ ਚੁੰਬਰ