ਮਾਸਕ ਨਾ ਲਾਉਣ ‘ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ‘ਚ ਠੋਕੇ ਕਿੱਲ

SSP ਨੇ ਕਰਵਾਈ ਜਾਂਚ ਤਾਂ ਖੁੱਲ੍ਹਿਆ ਵੱਡਾ ਰਾਜ

30 views
5 mins read

ਕੋਰੋਨਾ ਦੇ ਸੰਕ੍ਰਮਣ ਤੋਂ ਬਚਾਅ ਲਈ ਪਿਛਲੇ ਦਿਨਾਂ ‘ਤੋਂ ਯੂਪੀ ‘ਚ ਲਾਕਡਾਊਨ ਲੱਗਾ ਹੋਇਆ ਹੈ ਪਰ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ‘ਤੇ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਬਰੇਲੀ ‘ਚ ਮਾਸਕ ਨਾ ਲਾਉਣ ‘ਤੇ ਸਖ਼ਤ ਕਾਰਵਾਈ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਮਹਿਲਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਪੁਲਿਸ ਦੇ ਤਿੰਨ ਸਿਪਾਹੀ ਮਾਸਕ ਨਾ ਲਾਉਣ ‘ਤੇ ਥਾਣੇ ਲੈ ਗਏ। ਉਥੋਂ ਉਸ ਨੂੰ ਗਾਇਬ ਕਰ ਦਿੱਤਾ ਗਿਆ। ਤਲਾਸ਼ਣ ‘ਤੇ ਬੇਟਾ ਮਿਲਿਆ ਤਾਂ ਉਹ ਮਰਨ ਵਾਲੀ ਹਾਲਤ ‘ਚ ਸੀ। ਉਸ ਦੇ ਹੱਥਾਂ ਤੇ ਪੈਰਾਂ ‘ਚ ਕਿੱਲ ਠੌਕੇ ਹੋਏ ਸੀ। ਮਹਿਲਾ ਨੇ ਸ਼ਿਕਾਇਤ ਐਸਐਸਪੀ ਨੂੰ ਕੀਤੀ ਹੈ। ਜਦੋਂ ਇਸ ਦੀ ਜਾਣਕਾਰੀ ਦੋਬਾਰਾ ਚੌਕੀ ਪੁਲਿਸ ਨੂੰ ਦਿੱਤੀ ਗਈ ਤਾਂ ਉਹ ਉਲਟਾ ਪੀੜਤ ਨੂੰ ਹੀ ਜੇਲ੍ਹ ਭੇਜਣ ਦੀ ਗੱਲ ਕਹਿ ਰਹੇ ਸੀ। ਜਿਸ ਨੂੰ ਲੈ ਕੇ ਪੀੜਤ ਦੀ ਮਾਂ ਨੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਗੁਹਾਰ ਲਾਈ ਹੈ। ਐਸਐਸਪੀ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਨੌਜਵਾਨ ਨੇ ਆਪ ਹੀ ਸਾਰਾ ਡਰਾਮਾ ਰਚ ਲਿਆ ਤੇ ਸਿਪਾਹੀਆਂ ‘ਤੇ ਦੋਸ਼ ਲਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਆਲਾ ਅਧਿਕਾਰੀ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਬੇਟੇ ‘ਤੇ ਹੀ ਦੋਸ਼ ਲਾ ਰਹੇ ਹਨ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਨਕੋਦਰ : ਕੈਂਪ ਵਿੱਚ ਕਰੋਨਾ ਰੋਕੂ ਟੀਕਾ ਲਗਵਾਉਣ ਆਈ ਕੁੜੀ ਦੀ ਸਕੂਟਰੀ ਚੋਰੀ।

Next Story

RCF ਕਪੂਰਥਲਾ ਨਜ਼ਦੀਕ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 7 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ

Latest from Blog