ਮੁੜ ਆਇਆ ਨਕੋਦਰ ਦਾ ਸਿੰਘਮ !

ਸ਼੍ਰੀ ਅਮਨ ਸੈਣੀ ਨੇ ਨਕੋਦਰ ਸਦਰ ਥਾਣੇ ਦਾ ਬਤੌਰ ਐੱਸ ਐੱਚ ਓ ਚਾਰਜ ਲਿਆ।

35 views
6 mins read

ਬੀਤੇ ਸਾਲ ਇਸੇ ਕਰੋਨਾ ਸੰਕਟ ਦੌਰਾਨ ਨਕੋਦਰ ਤਹਿਸੀਲ ਵਿੱਚ ਹਰੇਕ ਪਰਿਸਥਿਤੀ ਨੂੰ ਸੰਯਮ ਅਤੇ ਸਮਝਦਾਰੀ ਨਾਲ ਕੰਟਰੋਲ ਕਰਨ ਵਾਲੇ ਸ਼੍ਰੀ ਅਮਨ ਸੈਣੀ ਜੀ ਨੇ ਹੁਣ ਨਕੋਦਰ ਥਾਣਾ ਸਦਰ ਦਾ ਬਤੌਰ ਐੱਸ ਐੱਚ ਓ ਚਾਰਜ ਲਿਆ ਹੈ। ਅਮਨ ਸੈਣੀ ਜੀ ਸ਼੍ਰੀ ਵਿਨੋਦ ਕੁਮਾਰ ਜੀ ਦੀ ਜਗ੍ਹਾ ਤਬਦੀਲ ਹੋਕੇ ਆਏ ਹਨ। ਅਮਨ ਸੈਣੀ ਜੀ ਪਹਿਲਾ ਸਿਟੀ ਥਾਣਾ ਵਿੱਚ ਬਤੌਰ ਐੱਸ ਐੱਚ ਓ ਡਿਊਟੀ ਨਿਭਾ ਚੁੱਕੇ ਹਨ। ਆਪਣੇ ਕਾਰਜ ਕਾਲ ਦੌਰਾਨ ਇਨ੍ਹਾਂ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਨਕੇਲ ਪਾ ਕੇ ਰੱਖਿਆ। ਮਜ਼ਲੂਮਾਂ ਅਤੇ ਪੀੜਤਾਂ ਨੂੰ ਇਨਸਾਫ ਦਵਾਉਣ ਨੂੰ ਪਹਿਲ ਦੇਣ ਵਾਲੇ ਅਮਨ ਸੈਣੀ ਜੀ ਨੂੰ ਜੇਕਰ ਅਸੀਂ ਨਕੋਦਰ ਦਾ ਸਿੰਘਮ ਕਹੀਏ ਤਾਂ ਗਲਤ ਨਹੀਂ ਹੋਵੇਗਾ। ਭਾਵੇਂ ਮਹਾਂਮਾਰੀ ਵਿੱਚ ਮਾਹੌਲ ਨੂੰ ਵਿਗੜਨ ਤੋਂ ਬਚਾਉਣਾ ਹੋਵੇ ਭਾਵੇਂ ਸਮਾਜ ਵਿਰੋਧੀ ਗਤੀਵਿਧੀਆਂ ਤੇ ਕਾਬੂ ਪਾਉਣਾ ਇਨ੍ਹਾਂ ਨੇ ਹਰ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ ਹੈ। ਫੀਡ ਫਰੰਟ ਦੀ ਪੂਰੀ ਟੀਮ ਇਨ੍ਹਾਂ ਦਾ ਨਕੋਦਰ ਦੋਬਾਰਾ ਆਉਣ ਤੇ ਤਹਿ ਦਿਲੋਂ ਸਵਾਗਤ ਕਰਦੀ ਹੈ ਤੇ ਫੀਡ ਫਰੰਟ ਦਾ ਸੰਪਾਦਕ ਹੋਣ ਦੇ ਨਾਤੇ ਮੈਂ ਪੂਰੀ ਟੀਮ ਵੱਲੋਂ ਇਹ ਆਸਵਾਸਨ ਦਿੰਦਾ ਹਾਂ ਕਿ ਸਮਾਜ ਵਿੱਚੋ ਜ਼ੁਰਮ ਨੂੰ ਖਤਮ ਕਰਨ ਅਤੇ ਸਮਾਜ ਨੂੰ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕਿਸੇ ਵੀ ਤਰਾਂ ਦੀ ਕਾਰਵਾਈ ਦੌਰਾਨ ਸਾਡੀ ਪ੍ਰੈਸ ਹਮੇਸ਼ਾ ਇਨ੍ਹਾਂ ਦੇ ਨਾਲ ਖੜ੍ਹੀ ਹੈ।

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous News

    ਨਕੋਦਰ : ਭੈੜੀ ਸ਼ਬਦਾਵਲੀ ਕਰਕੇ ਫਾਸਟਵੇ ਟੀਵੀ ਯੂ ਐੱਸ ਏ ਦੇ ਐਂਕਰ ਖਿਲਾਫ ਦਰਖਾਸਤ।

    Next News

    ਨਕੋਦਰ : ਕੈਂਪ ਵਿੱਚ ਕਰੋਨਾ ਰੋਕੂ ਟੀਕਾ ਲਗਵਾਉਣ ਆਈ ਕੁੜੀ ਦੀ ਸਕੂਟਰੀ ਚੋਰੀ।