ਨਕੋਦਰ : ਭੈੜੀ ਸ਼ਬਦਾਵਲੀ ਕਰਕੇ ਫਾਸਟਵੇ ਟੀਵੀ ਯੂ ਐੱਸ ਏ ਦੇ ਐਂਕਰ ਖਿਲਾਫ ਦਰਖਾਸਤ।

5 mins read

ਬੀਤੀ ਦਿਨੀਂ ਇਕ ਸੋਸ਼ਲ ਮੀਡੀਆ ਤੇ ਵੀਡਿਓ ਵਾਇਰਲ ਹੋਈ ਜਿਸ ਵਿੱਚ ਇੱਕ ਪੰਜਾਬ ਪੁਲਿਸ ਮੁਲਾਜ਼ਮ ਰਸਤੇ ਵਿੱਚ ਖੜ੍ਹੀ ਰੇਹੜੀ ਤੋਂ ਆਂਡੇ ਚੋਰੀ ਕਰਕੇ ਜੇਬ ਵਿੱਚ ਪਾ ਰਿਹਾ ਸੀ। ਲਗਭਗ ਸਾਰੇ ਨਿਊਜ਼ ਚੈਨਲਾਂ ਨੇ ਇਹ ਵੀਡਿਓ ਦੀ ਖਬਰ ਬਣਾ ਕੇ ਦਿਖਾਈ ਪ੍ਰੰਤੂ ਫਾਸਟਵੇ ਟੀਵੀ ਯੂ ਐੱਸ ਏ ਤੇ ਇਸ ਖਬਰ ਨੂੰ ਬਹੁਤ ਹੀ ਭੈੜੀ ਸ਼ਬਦਾਵਲੀ ਨਾਲ ਪੇਸ਼ ਕੀਤਾ ਗਿਆ। ਐਂਕਰ ਨੇ ਉਸ ਵਿੱਚ ਪੁਲਿਸ ਮੁਲਾਜਿਮ ਨਾ ਕਹਿ ਕੇ ਭਾਰਤ ਦਾ ਕਾਨੂੰਨ ਸ਼ਬਦ ਵਰਤ ਕੇ ਚੋਰੀ ਕਰਦਾ ਕਿਹਾ ਗਿਆ। ਇਥੇ ਗੱਲ ਇਹ ਵੀ ਹੈ ਕਿ ਕਿਸੇ ਇੱਕ ਮੁਲਾਜਿਮ ਲਈ ਪੂਰੇ ਸੰਵਿਧਾਨ ਨੂੰ ਚੋਰ ਕਹਿ ਦੇਣਾ ਬਹੁਤ ਘਟੀਆ ਗੱਲ ਹੈ, ਕਿਸੇ ਨੂੰ ਹੱਕ ਨਹੀਂ ਬਣਦਾ ਕਿ ਕਿਸੇ ਵੀ ਦੇਸ਼ ਦੇ ਕਾਨੂੰਨ ਪ੍ਰਤੀ ਭੈੜੀ ਸ਼ਬਦਾਵਲੀ ਵਰਤੀ ਜਾਵੇ। ਇਸੇ ਗੱਲ ਤੇ ਰੋਸ ਜਤਾਉਂਦਿਆਂ ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਵਲੋਂ ਨਕੋਦਰ ਡੀ ਐੱਸ ਪੀ ਨਵਨੀਤ ਸਿੰਘ ਮਾਹਲ ਨੂੰ ਦਰਖਾਸਤ ਦਿੱਤੀ ਗਈ ਤੇ ਮੰਗ ਕੀਤੀ ਗਈ ਕਿ ਤੁਰੰਤ ਇਸ ਦਰਖਾਸਤ ਤੇ ਕਰਵਾਈ ਕੀਤੀ ਜਾਵੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਦਵਿੰਦਰ ਕਲੇਰ, ਪੰਜਾਬ ਪ੍ਰਧਾਨ ਸਰਵਨ ਹੰਸ, ਰਾਜੇਸ਼ ਅਰੋੜਾ, ਇਸਾਕ ਮੁਹੰਮਦ, ਪਵਿੱਤਰ ਸਿੱਧੂ, ਜਿੰਦਰ ਬਾਬਾ ਆਦਿ ਹਾਜ਼ਿਰ ਸਨ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    Success Story : कचरा बीनने वालों के साथ काम कर कचरे से हैंडबैग बनाए, आज 100 करोड़ का टर्नओवर

    Next Story

    ਮੁੜ ਆਇਆ ਨਕੋਦਰ ਦਾ ਸਿੰਘਮ !

    Latest from Blog