ਨਹੀਂ ਰਹੇ ਸੰਤ ਬਾਬਾ ਛੋਟਾ ਸਿੰਘ ਜੀ

117 views

ਜ਼ਿਲ੍ਹਾ ਬਠਿੰਡਾ ਦੇ ਇਤਿਹਾਸਕ ਨਗਰ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਬੁੰਗਾ ਮਸਤੂਆਣਾ ਦੇ ਮੁੱਖ ਸੇਵਾਦਾਰ ਬਾਬਾ ਛੋਟਾ ਸਿੰਘ ਜੀ ਨਹੀਂ ਰਹੇ । ਉਹ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਤੋਂ ਪੀਡ਼ਤ ਸਨ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਸਨ ।ਸੰਤ ਬਾਬਾ ਛੋਟਾ ਸਿੰਘ ਜੀ ਨੇ ਸੰਤ ਬਾਬਾ ਮਿੱਠਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸੇਵਾ ਸੰਭਾਲੀ ਸੀ। ਆਪ ਜੀ ਆਸੇ ਪਾਸੇ ਦੇ ਪਿੰਡਾਂ ਵਿਚ ਬਹੁਤ ਹੀ ਹਰਮਨਪਿਆਰੇ ਸਨ, ਹਰ ਸਾਲ ਗੁਰੂ ਕੇ ਲੰਗਰਾਂ ਵਾਸਤੇ ਇਲਾਕੇ ਵਿਚੋਂ ਕਣਕ ਵਗੈਰਾ ਇਕੱਠੀ ਕਰਦੇ ਸਨ ਅਤੇ ਸਾਰਾ ਸਾਲ ਨਿਰਵਿਘਨ ਲੰਗਰ ਚਲਦਾ ਰੱਖਦੇ ਸਨ। ਇਨ੍ਹਾਂ ਦੇ ਚਲੇ ਜਾਣ ਨਾਲ ਇਲਾਕੇ ਦੀਆਂ ਸੰਗਤਾਂ ਬਹੁਤ ਹੀ ਗ਼ਮਗੀਨ ਅਵਸਥਾ ਵਿੱਚ ਹਨ । ਆਪ ਜੀ ਲਗਾਤਾਰ ਹੀ ਗੁਰੂ ਘਰ ਦੀ ਕਾਰ ਸੇਵਾ ਅਤੇ ਸਰੋਵਰ ਦੀ ਕਾਰ ਸੇਵਾ ਕਰਦੇ ਰਹਿੰਦੇ ਸਨ । ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਸਰਦਾਰ ਖੁਸ਼ਬਾਜ ਸਿੰਘ ਜਟਾਣਾ ਜੀ ਵੱਲੋਂ ਵੀ ਦੁੱਖ ਪ੍ਰਗਟ ਕੀਤਾ ਗਿਆ ਹੈ। ਸੰਤ ਬਾਬਾ ਛੋਟਾ ਸਿੰਘ ਜੀ ਦਾ ਸਸਕਾਰ ਬੁੰਗਾ ਮਸਤੂਆਣਾ ਵਿਖੇ ਹੀ ਚਾਰ ਵਜੇ ਦੇ ਕਰੀਬ ਭਾਰੀ ਸੰਗਤਾਂ ਦੇ ਇਕੱਠ ਵਿਚ ਕਰ ਦਿੱਤਾ ਗਿਆ ਹੈ। ਅਦਾਰਾ ਫੀਡ ਫਰੰਟ ਵੱਲੋਂ ਵੀ ਸੰਤ ਬਾਬਾ ਛੋਟਾ ਸਿੰਘ ਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਜਾਂਦਾ ਹੈ ।ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨ ਕਮਲਾਂ ਵਿਚ ਜਗ੍ਹਾ ਬਖ਼ਸ਼ਣ ।

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Website Readers